ਦੀਵਾਲੀ 2025 ਕਦੋਂ ਹੈ? ਜੋਤਸ਼ੀ ਤੋਂ ਜਾਣੋ ਸਹੀ ਤਾਰੀਖ – 20 ਜਾਂ 21 ਅਕਤੂਬਰ - Astro Vastu House

ਜੋਤਸ਼ੀ ਤੋਂ ਜਾਣੋ, ਕਿ ਕਦੋਂ ਮਨਾਉਂਣਾ ਹੈ, ਦੀਵਾਲੀ ਦਾ ਤਿਉਹਾਰ? 21 ਨੂੰ ਜਾਂ 22 ਤਰੀਕ ਨੂੰ

Contact Us

    ਜੋਤਸ਼ੀ ਤੋਂ ਜਾਣੋ, ਕਿ ਕਦੋਂ ਮਨਾਉਂਣਾ ਹੈ, ਦੀਵਾਲੀ ਦਾ ਤਿਉਹਾਰ? 21 ਨੂੰ ਜਾਂ 22 ਤਰੀਕ ਨੂੰ

    ਦੀਵਾਲੀ ਦਾ ਤਿਉਹਾਰ ਹਰ ਸਾਲ ਕਾਰਤਿਕ ਅਮਾਵਸਿਆ ਨੂੰ ਮਨਾਇਆ ਜਾਂਦਾ ਹੈ, ਅਸਲ ਵਿੱਚ ਇਸ ਤਿਉਹਾਰ ਨੂੰ ਸਾਲ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ, ਅਤੇ ਇਸ ਨੂੰ ਪੂਰੇ ਭਾਰਤ ਵਿੱਚ ਬੜੀ ਹੀ ਧੂਮਧਾਮ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਨ੍ਹੇਰੇ ਉੱਤੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ, ਕਿਉਂਕਿ ਇਸ ਦਿਨ ਭਗਵਾਨ ਸ਼੍ਰੀਰਾਮ ਆਪਣੇ ਭਰਾ ਲਕਸ਼ਮਣ ਅਤੇ ਆਪਣੀ ਪਤਨੀ ਮਾਤਾ ਸੀਤਾ ਦੇ ਨਾਲ 14 ਸਾਲਾਂ ਦਾ ਵਣਵਾਸ ਕੱਟ ਕੇ ਆਪਣੇ ਘਰ ਅਯੋਧਿਆ ਵਾਪਸ ਪਰਤੇ ਸਨ, ਉਹਨਾਂ ਦੇ ਘਰ ਵਾਪਸ ਆਉਣ ਦੀ ਖੁਸ਼ੀ ਵਿੱਚ, ਸਾਰੇ ਅਯੋਧਿਆ ਵਾਸੀਆਂ ਨੇ, ਉਹਨਾਂ ਦਾ ਸਵਾਗਤ ਕਰਨ ਦੇ ਲਈ ਪੂਰੇ ਅਯੋਧਿਆ ਨਗਰ ਦੇ ਵਿੱਚ ਦੀਪ ਜਲਾਏ ਸਨ, ਉਦੋਂ ਤੋਂ ਹੀ ਪੂਰੇ ਭਾਰਤ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਦੀ ਪਰੰਪਰਾ ਚਲਦੀ ਆ ਰਹੀ ਹੈ। ਇਹ ਦਿਨ ਲੋਕਾਂ ਦੇ ਘਰਾਂ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਚੰਗੀ ਕਿਸਮਤ ਨੂੰ ਲੈਕੇ ਆਉਂਦਾ ਹੈ। ਬਹੁਤ ਸਾਰੀਆਂ ਮਾਨਤਾਵਾਂ ਅਤੇ ਪ੍ਰੰਪਰਾਵਾਂ ਇਸ ਦਿਨ ਦੇ ਨਾਲ ਜੁੜੀਆਂ ਹੋਈਆਂ ਹਨ, ਜਿਵੇਂ ਕਿ ਇਸ ਦਿਨ ਦੇਵੀ ਲਕਸ਼ਮੀ ਮਾਤਾ ਅਤੇ ਗਣੇਸ਼ ਦੀ ਪੂਜਾ ਕਰਨਾ ਅਤੇ ਹਨ੍ਹੇਰੇ ਉੱਤੇ ਪ੍ਰਕਾਸ਼ ਦੀ ਜਿੱਤ ਦਾ ਜਸ਼ਨ ਮਨਾਉਂਣਾ। 

    ਹਾਲਾਂਕਿ ਸਾਲ 2025, ਅਕਤੂਬਰ ਦੇ ਮਹੀਨੇ ਵਿੱਚ, ਦੀਵਾਲੀ ਦੀ ਤਰੀਕ ਨੂੰ ਲੈਕੇ ਲੋਕਾਂ ਦੇ ਵਿੱਚ ਕਾਫੀ ਜਿਆਦਾ ਉਲਝਣ ਹੈ, ਦਰਅਸਲ ਕੁੱਝ ਲੋਕਾਂ ਦਾ ਮੰਨਣਾ ਹੈ, ਕਿ ਇਸ ਸਾਲ ਦੀਵਾਲੀ ਦਾ ਤਿਉਹਾਰ 20 ਨੂੰ ਮਾਇਆ ਜਾਵੇਗਾ ਤੇ, ਕੁੱਝ ਲੋਕਾਂ ਦਾ ਕਹਿਣਾ ਹੈ, ਕਿ 21 ਤਰੀਕ ਨੂੰ ਮਨਾਇਆ ਜਾਵੇਗਾ। ਜੋਤਸ਼ੀ ਦੇ ਅਨੁਸਾਰ ਇਸ ਸਾਲ ਦੋ ਅਮਾਵਸਿਆ ਪੈ ਰਹੀਆਂ ਹਨ, ਜਿਸਦੇ ਕਾਰਣ, ਸਾਰੇ ਲੋਕਾਂ ਦੇ ਵਿੱਚ ਦੀਵਾਲੀ ਦੀ ਤਰੀਕ ਨੂੰ ਲੈਕੇ ਉਲਝਣ ਦੀ ਸਥਿਤੀ ਬਣੀ ਹੋਈ ਹੈ। 

    ਕਦੋਂ ਮਨਾਈ ਜਾਵੇਗੀ ਦੀਵਾਲੀ?

    ਇਸ ਗੱਲ ਨੂੰ ਲੈ ਕੇ, ਸਾਰੇ ਲੋਕਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਇਹ ਭ੍ਰਮ ਬਣਿਆ ਹੋਇਆ ਹੈ, ਕਿ ਪੰਜ ਦਿਨਾਂ ਦੇ ਦੀਪੋਤਸਵ ਦੇ ਦੋਰਾਨ ਵੱਡੀ ਦੀਵਾਲੀ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ। ਜੋਤਸ਼ੀ ਦੇ ਅਨੁਸਾਰ, ਇਸ ਵਾਰ ਦੀਵਾਲੀ ਹਿੰਦੂ ਪੰਚਾਂਗ ਦੇ ਮੁਤਾਬਿਕ, 20 ਅਕਤੂਬਰ, ਸੋਮਵਾਰ ਨੂੰ, ਕਾਰਤਿਕ ਅਮਾਵਸਿਆ, ਦੁਪਹਿਰ 3 ਵੱਜ ਕੇ 45 ਮਿੰਟ ‘ਤੇ ਸ਼ੁਰੂ ਹੋਵੇਗੀ, ਜੋ ਅਗਲੇ ਦਿਨ, ਯਾਨੀ ਕਿ 21 ਅਕਤੂਬਰ, ਮੰਗਲਵਾਰ ਸ਼ਾਮ 5 ਵੱਜ ਕੇ 50 ਮਿੰਟ ਤੱਕ ਰਹੇਗੀ। ਇਸ ਸਥਿਤੀ ਦੇ ਵਿੱਚ, ਦੀਵਾਲੀ ਦਾ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾਵੇਗਾ, ਜਦੋਂ ਕਿ ਅਗਲੇ ਦਿਨ ਗੋਵਰਧਨ ਪੂਜਾ 21 ਅਤੇ 22 ਦੋਹਾਂ ਦਿਨਾਂ ਨੂੰ ਕੀਤੀ ਜਾਵੇਗੀ।

    ਸਿੱਟਾ: ਦੀਵਾਲੀ ਪੂਰੇ ਸਾਲ ਦਾ ਹੀ ਨਹੀਂ, ਬਲਕਿ ਪੂਰੇ ਭਾਰਤ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਤਿਉਹਾਰ ਹੈ, ਇਸ ਲਈ, ਇਸ ਤਿਉਹਾਰ ਦੀ ਤਰੀਕ ਨੂੰ ਲੈਕੇ ਲੋਕਾਂ ਵਿੱਚ ਭ੍ਰਮ ਹੋਣਾ ਲਾਜ਼ਮੀ ਹੈ। ਤਾਂ ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇਹ ਤਿਉਹਾਰ 20 ਅਕਤੂਬਰ 2025 ਨੂੰ ਮਨਾਇਆ ਜਾਵੇਗਾ ਅਤੇ 21 ਅਕਤੂਬਰ ਤੱਕ ਜਾਰੀ ਰਹੇਗਾ। ਇਸ ਸ਼ੁਭ ਤਿਉਹਾਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਸੀਂ ਅੱਜ ਹੀ ਅਸਟਰੋ ਵਾਸਤੁ ਹਾਊਸ ਦੇ ਨਾਲ ਸੰਪਰਕ ਕਰ ਸਕਦੇ ਹੋਂ।